Menu

ਚੋਣ ਕਮਿਸ਼ਨ ਵੱਲੋਂ ਮਾਇਆਵਤੀ ਤੇ ਯੋਗੀ ਦੇ ਚੋਣ ਪ੍ਰਚਾਰ ‘ਤੇ ਰੋਕ

ਨਵੀਂ ਦਿੱਲੀ – ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਸਿਆਸੀ ਦਲਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪਰ ਕਈ ਥਾਵਾਂ ‘ਤੇ ਵਿਵਾਦਪੂਰਨ ਭਾਸ਼ਣਾਂ ਰਾਹੀਂ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ਵੀ ਸਾਹਮਣੇ ਆਏ ਹਨ। ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਚੋਣ ਕਮਿਸ਼ਨ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਅਤੇ ਬਸਪਾ ਮੁਖੀ ਮਾਇਆਵਤੀ ਦੇ ਚੋਣ ਪ੍ਰਚਾਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਕਮਿਸ਼ਨ ਦੇ ਹੁਕਮਾਂ ਮੁਤਾਬਕ ਯੋਗੀ 72 ਘੰਟਿਆਂ ਤੱਕ ਅਤੇ ਮਾਇਆਵਤੀ 48 ਘੰਟਿਆਂ ਤੱਕ ਚੋਣ ਪ੍ਰਚਾਰ ਨਹੀਂ ਕਰ ਸਕੇਗੀ। ਦੋਹਾਂ ‘ਤੇ ਲੱਗੀ ਪਾਬੰਦੀ ਦਾ ਸਮਾਂ ਕੱਲ੍ਹ ਸਵੇਰੇ 6 ਵਜੇ ਸ਼ੁਰੂ ਹੋਵੇਗਾ। ਦੱਸ ਦਈਏ ਕਿ ਚੋਣ ਰੈਲੀਆਂ ਦੌਰਾਨ ਦੋਹਾਂ ਵਲੋਂ ਇਤਰਾਜ਼ਯੋਗ ਸ਼ਬਦ ਬੋਲੇ ਜਾਣ ਕਾਰਨ ਕਮਿਸ਼ਨ ਵਲੋਂ ਇਹ ਹੁਕਮ ਸੁਣਾਇਆ ਗਿਆ ਹੈ।

Listen Live

Subscription Radio Punjab Today

Our Facebook

Social Counter

  • 11528 posts
  • 0 comments
  • 0 fans

Log In