Menu

ਗੈਂਗਸਟਰ ਭਾਦੂ ਦੇ ਦੋਵੇਂ ਸਾਥੀ 10 ਦਿਨਾਂ ਪੁਲਿਸ ਰਿਮਾਂਡ ‘ਤੇ

ਜ਼ੀਰਕਪੁਰ – ਪੀਰਮੁਛੱਲਾ ਐਨਕਾਊਂਟਰ ਵਿਚ ਫੜੇ ਗਏ ਬਦਮਾਸ਼ ਗਿੰਦਾ ਕਾਣਾ ਅਤੇ ਜਰਮਨਜੀਤ ਉਰਫ ਜਰਮਨ ‘ਤੇ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕਰਨ ਤੋਂ ਬਾਅਦ ਢਕੌਲੀ ਪੁਲਿਸ ਨੇ ਦੋਵਾਂ ਨੂੰ ਡੇਰਾਬਸੀ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਪੁਲਿਸ ਵੱਲੋਂ ਪੇਸ਼ ਕੀਤੀ ਦਲੀਲਾਂ ਨੂੰ ਸੁਣਨ ਤੋਂ ਬਾਅਦ ਦੋਵੇਂ ਗੈਂਗਸਟਰਾਂ ਨੂੰ ਦਸ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਅੰਕਿਤ ਭਾਦੂ ਦੇ ਐਨਕਾਊਂਟਰ ਤੋਂ ਬਾਅਦ ਰਾਜਸਥਾਨ ਦੇ ਪੁਲਿਸ ਮੁਖੀ ਵਲੋਂ ਭਾਦੂ ‘ਤੇ ਐਲਾਨਿਆ ਇੱਕ ਲੱਖ ਦਾ ਇਨਾਮ ਪੰਜਾਬ ਪੁਲਿਸ ਦੀ ਟੀਮ ਨੂੰ ਮਿਲੇਗਾ। ਬੀਕਾਨੇਰ ਰੇਂਜ ਦੇ ਆਈਜੀ ਬੀਐਲ ਮੀਣਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਡੀਜੀਪੀ ਕਪਿਲ ਗਰਗ ਨੇ 6 ਫਰਵਰੀ ਨੂੰ ਹੀ ਬਦਮਾਸ਼ ਭਾਦੂ ਬਾਰੇ ਵਿਚ ਸਹੀ ਸੂਚਨਾ ਦੇਣ, ਉਸ ਨੂੰ ਫੜਨ ਵਾਲ ਦਾ ਨਾਂ ਗੁਪਤ ਰਖਦੇ ਹੋਏ ਇੱਕ ਲੱਖ ਰੁਪਏ ਦੇ ਇਨਾਮ ਐਲਾਨ ਕੀਤਾ ਸੀ।

Listen Live

Subscription Radio Punjab Today

Our Facebook

Social Counter

  • 11763 posts
  • 0 comments
  • 0 fans

Log In