Menu

ਗੁਰੂ ਸਾਹਿਬ ਦੀ ਬੇਅਦਬੀ ਦੀ ਜਾਂਚ ਤੋਂ ਘਬਰਾਇਆ ਅਕਾਲੀ ਦਲ

ਬਾਘਾਪੁਰਾਣਾ – ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਚੱਲ ਰਹੀ ਵਿਸ਼ੇਸ਼ ਜਾਂਚ ਕਮੇਟੀ ਦੀ ਇੰਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਵਲੋਂ ਚੱਲੀਆਂ ਜਾ ਰਹੀਆਂ ਕੋਝੀਆਂ ਚਾਲਾਂ ਖਿਲਾਫ ਪੰਥ ਦਰਦੀ ਇਕਜੁੱਟ ਹੋ ਗਏ ਹਨ। ਕੰੁਵਰ ਵਿਜੇ ਪ੍ਰਤਾਪ ਸਿੰਘ ਵਲੋਂ ਜਾਂਚ ਨੂੰ ਸਹੀ ਦਿਸਾ ਵੱਲ ਲਿਜਾਣ ਤੋਂ ਘਬਰਾਏ ਹੋਏ ਸੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਕਮਿਸ਼ਨਰ ਉਪਰ ਦਬਾਅ ਪਾ ਕੇ ਉਕਤ ਇਮਾਨਦਾਰ ਅਫਸਰ ਦੀ ਕਰਵਾਈ ਗਈ ਬਦਲੀ ਦਾ ਪੰਥ ਦਰਦੀਆਂ ਨੇ ਗੰਭੀਰ ਨੋਟਿਸ ਲਿਆ ਹੈ। ਇਸ ਬਦਲੀ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਪੰਥ ਦਰਦੀਆਂ ਨੇ ਬਾਦਲਾਂ ਅਤੇ ਨਰੇਸ਼ ਗੁਜਰਾਲ ਲਾਮਬੰਦੀ ਕਰ ਲਈ ਹੈ ਅਤੇ ਅੱਜ ਦੋਨੋਂ ਬਾਦਲਾਂ ਦੇ ਪੁਤਲੇ ਸਥਾਨਕ ਮੁੱਖ ਚੌਂਕ ਵਿਚ ਫੂਕੇ ਗਏ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕਰਵਾਏ ਜਾਣ ਤੋਂ ਸਪੱਸ਼ਟ ਹੋ ਗਿਆ ਕਿ ਬਾਦਲ ਹੀ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹਨ ਜੋ ਕਿ ਜਚ ਨੂੰ ਆਪਣੇ ਵੱਲ ਸੇਧਿਤ ਹੁੰਦੀ ਵੇਖ ਕੇ ਅਜਿਹੀਆਂ ਚਾਲਾਂ ਚੱਲ ਰਹੇ ਹਨ। ਪੰਥ ਦਰਦੀਆਂ ਨੇ ਆਖਿਆ ਕਿ ਉਹ ਇਸ ਸਬੰਧੀ ਚੋਣ ਕਮਿਸ਼ਨ ਨੂੰ ਮਿਲ ਕੇ ਮੰਗ ਕਰਨਗੇ ਕਿ ਇਮਾਨਦਾਰ ਪੁਲਸ ਅਫਸਰ ਨੂੰ ਮੁੜ ਜਾਂਚ ਸੌਂਪੀ ਜਾਵੇ ਤਾਂ ਜੋ ਦੁੱਧ ਦਾ ਦੁੱਧ ਨਿੱਤਰ ਕੇ ਸਾਹਮਣੇ ਆ ਸਕੇ। ਬੁਲਾਰਿਆਂ ਨੇ ਸਮੂਹ ਪੰਥ ਦਰਦੀਆਂ ਨੂੰ ਇਸ ਅਹਿਮ ਮੁੱਦੇ ਉਪਰ ਮਜ਼ਬੂਤ ਲਾਮਬੰਦੀ ਦਾ ਸੱਦਾ ਹਰੇਕ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਦਿੱਤਾ।

Listen Live

Subscription Radio Punjab Today

Our Facebook

Social Counter

  • 11528 posts
  • 0 comments
  • 0 fans

Log In