Menu

ਗੁਜਰਾਤ ਦੰਗੇ ਮਾਮਲੇ ਚ ਮੋਦੀ ਨੂੰ ਕਲੀਨਚਿਟ ਵਿਰੁੱਧ ਸੁਣਵਾਈ ਜੁਲਾਈ ਤੋਂ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਮਾਮਲੇ ‘ਚ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਜਾਂਚ ਟੀਮ ਦੀ ਕਲੀਨ ਚਿਟ ਦੇਣ ਵਿਰੁੱਧ ਜੁਲਾਈ ‘ਚ ਸੁਣਵਾਈ ਕੀਤੀ ਜਾਵੇਗੀ। ਜਸਟਿਸ ਏ.ਐਮ. ਖਾਨਵਿਲਕਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਹਾਈ ਕੋਰਟ ਦੇ 5 ਅਕਤੂਬਰ, 2017 ਦੇ ਫ਼ੈਸਲੇ ਵਿਰੁੱਧ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਦੀ ਪਤਨੀ ਜ਼ਕੀਆ ਜਾਫ਼ਰੀ ਦੀ ਅਪੀਲ ‘ਤੇ ਜੁਲਾਈ ‘ਚ ਸੁਣਵਾਈ ਹੋਵੇਗੀ।

ਗੁਜਰਾਤ ਦੰਗਿਆਂ ਦੌਰਾਨ ਅਹਿਮਦਾਬਾਦ ਦੀ ਗੁਲਬਰਗ ਸੁਸਾਇਟੀ ‘ਚ ਭੜਕੀ ਭੀੜ ਦੇ ਹਮਲੇ ‘ਚ ਮਾਰੇ ਗਏ 68 ਵਿਅਕਤੀਆਂ ‘ਚ ਅਹਿਸਾਨ ਜਾਫ਼ਰੀ ਵੀ ਸ਼ਾਮਲ ਸਨ। ਇਨ੍ਹਾਂ ਦੰਗਿਆਂ ਦੀ ਜਾਂਚ ਲਈ ਗਠਤ ਵਿਸ਼ੇਸ਼ ਜਾਂਚ ਟੀਮ ਨੇ  ਫ਼ਰਵਰੀ, 2012 ਨੂੰ ਨਰਿੰਦਰ ਮੋਦੀ ਅਤੇ ਕਈ ਸਰਕਾਰੀ ਅਧਿਕਾਰੀਆਂ ਸਮੇਤ 64 ਜਣਿਆਂ ਨੂੰ ਕਲੀਨ ਚਿਟ ਦਿੰਦਿਆਂ ਮਾਮਲਾ ਬੰਦ ਕਰਨ ਲਈ ਰਿਪੋਰਟ ਦਾਖ਼ਲ ਕੀਤੀ ਸੀ।

Listen Live

Subscription Radio Punjab Today

Our Facebook

Social Counter

  • 10312 posts
  • 0 comments
  • 0 fans

Log In