Menu

ਗੁਜਰਾਤ ਦੰਗਿਆਂ ਦੀ ਪੀੜਤਾ ਨੂੰ ਨੌਕਰੀ,ਰਿਹਾਇਸ਼ ਤੇ 50 ਲੱਖ ਦਾ ਮੁਆਵਜ਼ਾ

ਨਵੀਂ ਦਿੱਲੀ – ਸਾਲ 2002 ਗੁਜਰਾਤ ਦੰਗਿਆਂ ‘ਚ ਜਬਰ ਜਨਾਹ ਦੀ ਪੀੜਤਾ ਬਿਲਕਿਸ ਬਾਨੋ ਨੂੰ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਮੰਗਲਵਾਰ ਨੂੰ ਗੁਜਰਾਤ ਸਰਕਾਰ ਨੂੰ ਕਿਹਾ ਹੈ ਕਿ ਉਹ ਨਿਯਮਾਂ ਦੇ ਮੁਤਾਬਿਕ ਬਿਲਕਿਸ ਬਾਨੋ ਨੂੰ ਸਰਕਾਰੀ ਨੌਕਰੀ ਅਤੇ ਰਿਹਾਇਸ਼ ਮੁਹੱਈਆ ਕਰਵਾਈ ਜਾਵੇ। ਦੱਸ ਦੇਈਏ ਕਿ ਗੋਧਰਾ ਦੰਗਿਆਂ ਦੇ ਦੌਰਾਨ ਅਹਿਮਦਾਬਾਦ ਦੇ ਰਣਧੀਕਪੁਰ ‘ਚ 17 ਲੋਕਾਂ ਨੇ ਬਿਲਕਿਸ ਪਰਿਵਾਰ ‘ਤੇ ਹਮਲਾ ਕੀਤਾ ਸੀ। ਇਸ ਦੌਰਾਨ 7 ਪਰਿਵਾਰਕ ਮੈਂਬਰ ਮਾਰੇ ਗਏ ਸਨ ਅਤੇ ਬਿਲਕਿਸ ਦੇ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ ਜਦ ਉਹ 5 ਮਹੀਨਿਆਂ ਦੀ ਗਰਭਵਤੀ ਸੀ।

Listen Live

Subscription Radio Punjab Today

Our Facebook

Social Counter

  • 11479 posts
  • 0 comments
  • 0 fans

Log In