Menu

ਖੰਡ ਮਿਲ ਮਾਲਕਾਂ ਤੇ ਮੁੱਖ ਮੰਤਰੀ ਵਿਚਕਾਰ ਸਮਝੌਤਾ

ਚੰਡੀਗੜ੍ਹ – ਮੁੱਖ ਮੰਤਰੀ ਪੰਜਾਬ ਤੇ ਖੰਡ ਮਿਲ ਮਾਲਕ ਐਸੋਸੀਏਸ਼ਨ ਦੀ ਚੰਡੀਗੜ੍ਹ ਵਿਖੇ ਹੋਈ ਅਹਿਮ ਮੀਟਿੰਗ ਵਿਚ ਨਿੱਜੀ ਖੰਡ ਮਿਲਾਂ ਵਲੋਂ ਤੁਰੰਤ ਗੰਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਦਾ ਗੰਨਾ 310 ਰੁਪਏ ਪ੍ਰਤੀ ਕੁਇੰਟਲ ਖ਼ਰੀਦਿਆ ਜਾਵੇਗਾ। ਖੰਡ ਮਿਲਾਂ ਕਿਸਾਨਾਂ ਦਾ ਗੰਨਾ 285 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖ਼ਰੀਦਣਗੀਆਂ, ਜਦਕਿ 25 ਰੁਪਏ ਪ੍ਰਤੀ ਕੁਇੰਟਲ ਪੰਜਾਬ ਸਰਕਾਰ ਵਲੋਂ ਦਿੱਤੇ ਜਾਣਗੇ।

ਪਿਛਲੇ ਸਾਲ ਦੇ ਬਕਾਏ ਵਿਚੋਂ 67 ਕਰੋੜ ਰੁਪਏ ਪੰਜਾਬ ਸਰਕਾਰ ਦੇਵੇਗੀ। ਜਦਕਿ ਬਾਕੀ ਬਕਾਇਆ ਮਿਲਾਂ ਵੱਲੋਂ ਖੰਡ ਵੇਚ ਕੇ ਦਿੱਤਾ ਜਾਵੇਗਾ। ਪਰੰਤੂ ਫਗਵਾੜਾ ਵਿਖੇ ਚੱਲ ਰਹੇ ਹਾਈਵੇ ਜਾਮ ਨੂੰ ਅਜੇ ਤੱਕ ਨਹੀਂ ਖੋਲਿਆ ਗਿਆ। ਗੰਨਾ ਉਤਪਾਦਕ ਚਾਲੂ ਸਾਲ ਦੌਰਾਨ ਗੰਨੇ ਦੀ ਕੀਮਤ ਬਾਰੇ ਵੀ ਤੁਰੰਤ ਅਦਾਇਗੀ ਦੀ ਮੰਗ ਕਰ ਰਹੇ ਹਨ।

Listen Live

Subscription Radio Punjab Today

Our Facebook

Social Counter

  • 9648 posts
  • 0 comments
  • 0 fans

Log In