Menu

ਕੰਪਨੀ ਇੰਚਾਰਜ ਨੇ ਹੀ ਮਾਲਕ ਨਾਲ ਮਾਰੀ ਲੱਖਾਂ ਦੀ ਠੱਗੀ

ਬਠਿੰਡਾ – ਸਥਾਨਕ ਅਜੀਤ ਰੋਡ ਤੇ ਬਾਹਰ ਭੇਜਣ ਦੇ ਨਾਮ ਤੇ ਬਣਾਈ ਕੰਪਨੀ ਦੇ ਇੰਚਾਰਜ ਨੇ ਹੀ ਮਾਲਕ ਨਾਲ ਲੱਖਾਂ ਦੀ ਠੱਗੀ ਮਾਰੀ ਹੈ । ਜਾਣਕਾਰੀ ਅਨੁਸਾਰ ਸਿਵਲ ਲਾਈਨ ਪੁਲਿਸ ਨੂੰ ਇਕਬਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਚੰਡੀਗੜ੍ਹ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਨੇ ਬੱਚਿਆਂ ਨੂੰ ਬਾਹਰ ਭੇਜਣ ਲਈ ਅਜੀਤ ਰੋਡ ਬਠਿੰਡਾ ਵਿਖੇ ਕੰਪਨੀ ਬਣਾਈ ਸੀ ਜਿਸ ਦਾ ਇੰਚਾਰਜ ਅਕਾਸ਼ ਗੁਪਤਾ ਵਾਸੀ ਵਿਸ਼ਨੂੰ ਬਿਹਾਰ ਨੇੜੇ ਸਿੰਘਾਵਾਲਾ ਅੰਬਾਲਾ ਹਰਿਆਣਾ ਸੀ, ਜਿਸ ਨੇ ਕੰਪਨੀ ਦੇ ਪੈਸੇ ਇੱਕ ਲੱਖ 50 ਹਜਾਰ ਰੁਪਏ ਆਪਣੇ ਨਿੱਜੀ ਮੰਤਵ ਲਈ ਕਢਵਾਕੇ ਉਸ ਨਾਲ ਠੱਗੀ ਮਾਰੀ ਹੈ । ਜਾਂਚ ਅਧਿਕਾਰੀ ਸਬ ਇੰਸਪੈਕਟਰ ਨਿਰਮਲ ਸਿੰਘ ਅਨੁਸਾਰ ਸਿਵਲ ਲਾਈਨ ਪੁਲਿਸ ਨੇ ਉਕਤ ਖਿਲਾਫ ਮੁੱਕਦਮਾ ਨੰਬਰ 147 ਅਧੀਨ ਧਾਰਾ 406, 420 ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In