Menu

ਕੈਨੇਡਾ ਵਿਚ ਇੱਕ ਵਿਆਹ ਦੌਰਾਨ ਗੁਰ ਮਰਿਆਦਾ ਦੀ ਉਲੰਘਣਾ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ ਸਖ਼ਤ ਨੋਟਿਸ

ਕੈਨੇਡਾ ਵਿਚ ਇੱਕ ਵਿਆਹ ਦੌਰਾਨ ਗੁਰ ਮਰਿਆਦਾ ਦੀ ਉਲੰਘਣ ਕਰਕੇ ਕੁਰਸੀਆਂ ਉਤੇ ਬੈਠ ਕੇ ਅਨੰਦ ਕਾਰਜ ਕੀਤੇ ਜਾਣ ਦੇ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਖ਼ਤ ਨੋਟਿਸ ਲਿਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰ ਮਰਿਆਦਾ ਦੀ ਉਲੰਘਣਾ ਕਰਨਾ ਵਾਲਿਆਂ ਉਤੇ ਸਖਤ ਕਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਦੱਸਣਾ ਬਣਦਾ ਹੈ ਕਿ ਕੈਨੇਡਾ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਕਰਵਾਏ ਗਏ ਅਨੰਦ ਕਾਰਜ ਸਮੇਂ ਲਾੜਾ ਲਾੜੀ ਨੂੰ ਕੁਰਸੀਆਂ ਉਤੇ ਬਿਠਾ ਕੇ ਅਨੰਦ ਕਾਰਜ ਕਰਵਾਇਆ ਗਿਆ ਜੋ ਕਿ ਗੁਰ ਮਰਿਆਦਾ ਦੀ ਉਲੰਘਣਾ ਹੈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਪੁੱਜ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮਾਮਲੇ ਵਿੱਚ ਜਾਂਚ ਕਰਕੇ ਪ੍ਰਬੰਧਕਾਂ ਖਿਲਾਫ ਕਰਵਾਈ ਕਰਨ ਦੀ ਗੱਲ ਕੀਤੀ ਹੈ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In