Menu

ਕੇਰਲ ਲਵ ਜੇਹਾਦ ਮਾਮਲਾ : ਹਦੀਆ ਦੇ ਪਿਤਾ ਬੋਲੇ-ਪਰਿਵਾਰ ‘ਚ ਨਹੀਂ ਚਾਹੁੰਦਾ ਅੱਤਵਾਦੀ

ਨਵੀਂ ਦਿੱਲੀ — ਕਥਿਤ ਲਵ ਜੇਹਾਦ ਮਾਮਲੇ ਦਾ ਕੇਂਦਰ ਬਣੀ ਕੇਰਲ ਦੀ ਔਰਤ ਹਦੀਆ ਦੇ ਪਿਤਾ ਕੇ. ਐੱਮ. ਅਸ਼ੋਕਨ ਨੇ ਆਪਣੀ ਬੇਟੀ ਨੂੰ ਪੜ੍ਹਾਈ ਜਾਰੀ ਰੱਖਣ ਦੀ ਆਗਿਆ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਮੰਗਲਵਾਰ ਕਿਹਾ ਕਿ ਉਹ ਆਪਣੇ ਪਰਿਵਾਰ ਵਿਚ ਕਿਸੇ ਅੱਤਵਾਦੀ ਨੂੰ ਨਹੀਂ ਚਾਹੁੰਦੇ। ਉਨ੍ਹਾਂ ਦੀ ਬੇਟੀ ਹਦੀਆ ਇਸਲਾਮ ਵਿਚ ਤਬਦੀਲ ਹੋਣ ਪਿੱਛੋਂ ਸੀਰੀਆ ਜਾਣਾ ਚਾਹੁੰਦੀ ਹੈ ਪਰ ਉਸਨੂੰ ਉਥੋਂ ਦੇ ਹਾਲਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕੋਲੋਂ ਜਦੋਂ ਅੰਤਰਜਾਤੀ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਕ ਧਰਮ ਅਤੇ ਇਕ ਪ੍ਰਮਾਤਮਾ ਵਿਚ ਭਰੋਸਾ ਰੱਖਦੇ ਹਨ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਇਕ ਦਿਨ ਪਹਿਲਾਂ ਹਦੀਆ ਨੂੰ ਉਸਦੇ ਮਾਪਿਆਂ ਦੀ ਸਰਪ੍ਰਸਤੀ ਤੋਂ ਮੁਕਤ ਕਰਦੇ ਹੋਏ ਉਸ ਨੂੰ ਕਾਲਜ ਵਿਚ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਸੀ। ਹਦੀਆ ਨੇ ਬੇਨਤੀ ਕੀਤੀ ਸੀ ਕਿ ਉਸ ਨੂੰ ਉਸ ਦੇ ਪਤੀ ਨਾਲ ਜਾਣ ਦਿੱਤਾ ਜਾਵੇ।

 

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In