Menu

ਕਾਬੁਲ ‘ਚ ਆਤਮਘਾਤੀ ਬੰਬ ਧਮਾਕਾ – ਚਾਰ ਸੁਰੱਖਿਆ ਕਰਮੀਆਂ ਦੀ ਮੌਤ

ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਾਹਰੀ ਇਲਾਕੇ ਵਿਚ ਇਕ ਆਤਮਘਾਤੀ ਕਾਰ ਬੰਬ ਹਮਲਾ ਕਰਨ ਵਾਲੇ ਨੇ ਸੁਰੱਖਿਆ ਕਰਮੀਆਂ ਦੇ ਕਾਫਲੇ ‘ਤੇ ਹਮਲਾ ਕਰ ਦਿਤਾ, ਜਿਸ ਵਿਚ ਚਾਰ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲਾ ਦੇ ਉਪ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ ਕਿ ਹਮਲਾ ਮੰਗਲਵਾਰ ਨੂੰ ਕੀਤਾ ਗਿਆ। ਹਮਲੇ ਵਿਚ ਛੇ ਹੋਰ ਸੁਰਖਿਆ ਕਰਮੀ ਵੀ ਜ਼ਖਮੀ ਹੋ ਗਏ।ਹੁਣੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਹਾਲਾਂਕਿ ਤਾਲਿਬਾਨ ਅਤੇ ਇਸਲਾਮੀਕ ਸਟੇਟ ਨਾਲ ਜੁੜਿਆ ਸੰਗਠਨ ਰਾਜਧਾਨੀ ਕਾਬੁਲ ਵਿਚ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜਾਮ ਦਿੰਦੇ ਰਹੇ ਹਨ। ਬੀਤੇ ਸੋਮਵਾਰ ਨੂੰ ਦੱਖਣ ਕੰਧਾਰ ਸੂਬੇ ਵਿਚ ਤਾਲਿਬਾਨ ਨੇ ਇਕ ਜਾਂਚ ਚੌਕੀ ਉਤੇ ਹਮਲਾ ਕੀਤਾ ਸੀ ਜਿਸ ਵਿਚ ਅੱਠ ਪੁਲਸਕਰਮੀ ਮਾਰੇ ਗਏ ਸਨ।ਸੂਬੇ ਦੇ ਗਵਰਨਰ ਦੇ ਬੁਲਾਰੇ ਅਜੀਜ਼ ਅਹਿਮਦ ਅਜੀਜੀ ਨੇ ਦੱਸਿਆ ਕਿ ਹਮਲੇ ਵਿਚ 11 ਬਾਗ਼ੀ ਵੀ ਮਾਰੇ ਗਏ ਸਨ। ਅਫਗਾਨਿਸਤਾਨ ਦੇ ਲਗਭੱਗ ਅੱਧੇ ਹਿੱਸੇ ਵਿਚ ਤਾਲਿਬਾਨ ਦਾ ਬੋਲਬਾਲਾ ਹੈ ਅਤੇ ਉਹ ਹਰ ਦਿਨ ਮੁੱਖ ਤੌਰ ‘ਤੇ  ਸੁਰੱਖਿਆਕਰਮੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਦੇ ਹਨ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In