Menu

ਕਠੂਆ ਗੈਂਗਰੇਪ : ਪੀੜਤ ਪਰਿਵਾਰ ਨੇ ਵਕੀਲ ਦੀਪਿਕਾ ਰਾਜਾਵਤ ਨੂੰ ਕੇਸ ਦੀ ਜ਼ਿੰਮੇਵਾਰੀ ਤੋਂ ਕੀਤਾ ਮੁਕਤ

 ਜੰਮੂ-ਕਸ਼ਮੀਰ ਦੇ ਕਠੂਆ ਵਿਚ 8 ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਦੀ ਮਸ਼ਹੂਰ ਵਕੀਲ ਦੀਪਿਕਾ ਸਿੰਘ ਰਾਜਾਵਤ ਨੂੰ ਪੀੜਤਾ ਦੇ ਪਰਿਵਾਰ ਨੇ ਹਟਾ ਦਿਤਾ ਹੈ। ਦੱਸ ਦਈਏ ਕਿ ਬੱਚੀ  ਦੇ ਪਿਤਾ ਨੇ ਪਠਾਨਕੋਟ ਕੋਰਟ ਵਿਚ ਵਕੀਲ ਦੀਪਿਕਾ ਸਿੰਘ  ਰਾਜਾਵਤ ਨੂੰ ਕੇਸ ਤੋਂ ਹਟਾਉਣ ਦੀ ਬੇਨਤੀ ਕੀਤੀ ਸੀ। ਜਿਸਨੂੰ ਕੋਰਟ ਨੇ ਸਵੀਕਾਰ ਕਰ ਲਿਆ ਹੈ।ਦੱਸ ਦਈਏ ਕਿ ਰਾਜਾਵਤ ਨੇ ਪੀੜਤਾ ਦਾ ਕੇਸ ਲੜਨ ਲਈ ਪਹਿਲ ਕੀਤੀ ਸੀ ਜਿਸ ਤੋਂ ਉਹ ਇਕ ਨੈਸ਼ਨਲ ਸਿਲੀਬਰਿਟੀ ਬਣ ਗਈ। ਦੱਸ ਦਈਏ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਹ ਰਾਜਾਵਤ ਨੂੰ ਉਨ੍ਹਾਂ ਵਲੋਂ ਜਾਨ ਦੇ ਖਤਰੇ ਦਾ ਹਵਾਲਾ, ਕੇਸ ਵਿਚ ਘੱਟ ਦਿਲਚਸਪੀ ਲੈਣ ਅਤੇ ਅਦਾਲਤ ਵਿਚ ਨਾ ਆਉਣ ਦੇ ਚਲਦੇ ਹਟਾ ਦਿਤਾ ਗਿਆ।  ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਪੀੜਤਾ  ਦੇ  ਪਰਿਵਾਰਕ ਮੈਂਬਰ ਦੀਪਿਕਾ ਦੀ ਚੁੱਪੀ ਤੋਂ ਕਾਫ਼ੀ ਪਰੇਸ਼ਾਨ ਸਨ।ਇਸ ਲਈ ਉਨ੍ਹਾਂ ਨੇ ਰਾਜਾਵਤ ਨੂੰ ਕੇਸ ਤੋਂ ਹਟਾਉਣ ਦਾ ਫੈਸਲਾ ਲਿਆ। ਜਾਣਕਾਰੀ ਮੁਤਾਬਕ ਉਹ ਕੇਸ ‘ਤੇ ਹੀ ਧਿਆਨ ਨਹੀਂ ਦੇ ਰਹੀ ਸੀ ਸਗੋਂ ਖੁਦ ਨੂੰ ਨਿਆਂ ਲਈ ਧਰਮਯੋਧਾ ਸਾਬਤ ਕਰਨ ਵਿਚ ਜੁਟੀ ਹੋਈ ਸੀ ਪਰ ਜਦੋਂ ਉਸ ਨੂੰ ਕੇਸ ਦੀ ਮਿਆਰ ਬਾਰੇ ਪੁੱਛਿਆ ਗਿਆ ਤਾਂ ਉਹ ਬਿਲਕੁੱਲ ਅਨਜਾਣ ਬਣ ਗਈ।

ਦੂਜੇ ਪਾਸੇ  ਉਹ ਕੇਸ ਲਈ ਮੁਸ਼ਕਲ ਨਾਲ ਕੋਰਟ ਰੂਮ ਵਿਚ ਆਉਂਦੀ ਸੀ ਅਤੇ ਦਾਅਵਾ ਕਰਦੀ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਦੱਸ ਦਈਏ ਕਿ ਇਸ ਸਾਲ ਜਨਵਰੀ ਵਿਚ ਕੁੱਝ ਦਰਿੰਦਿਆਂ ਵਲੋਂ 8 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਕੇ ਉਸ ਦੀ ਹੱਤਿਆ ਕਰ ਦਿਤੀ ਗਈ ਸੀ। ਜੰਮੂ-ਕਸ਼ਮੀਰ ਪੁਲਿਸ ਦੀ ਚਾਰਜਸ਼ੀਟ ਵਿਚ ਸਾਹਮਣੇ ਆਇਆ ਸੀ ਕਿ ਜੰਮੂ ਦੇ ਹਿੰਦੂ ਬਹੁਲ ਇਲਾਕੇ ਤੋਂ ਮੁਸਲਮਾਨ ਆਬਾਦੀ ਨੂੰ ਖਦੇੜਨੇ ਲਈ ਬੱਚੀ ਦੀ ਹੱਤਿਆ ਕੀਤੀ ਗਈ ਸੀ।

ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਗੁੱਸਾ ਫੁੱਟਿਆ ਸੀ ।

Listen Live

Subscription Radio Punjab Today

Our Facebook

Social Counter

  • 9648 posts
  • 0 comments
  • 0 fans

Log In