Menu

ਐਡਵੋਕੇਟ ਦਲਜੀਤ ਕੌਰ ਨੂੰ ‘NRI ਅਚੀਵਰਜ਼’ ਐਵਾਰਡ

ਬਹੁਤ ਵਾਰ ਕਥਿਤ ਪ੍ਰਵਾਸੀ ਲਾੜਿਆਂ ਦੀ ਚਮਕ-ਦਮਕ ਵੇਖ ਕੇ ਪੰਜਾਬ ਦੀਆਂ ਸੈਂਕੜੇ ਧੀਆਂ ਆਪਣੇ ਵਿਦੇਸ਼ੀ ਸੁਪਨਿਆਂ ਨੂੰ ਦੇਸ਼ ਦੇ ਵਿਚ ਹੀ ਦਫਨ ਕਰਨ ਉਤੇ ਮਜ਼ਬੂਰ ਹੋ ਜਾਂਦੀਆਂ ਹਨ। ਕਾਰਨ ਵੱਖਰੇ-ਵੱਖਰੇ ਹੋ ਸਕਦੇ ਹਨ ਪਰ ਇਨ੍ਹਾਂ ਤਿਆਗੀਆਂ ਧੀਆਂ ਦਾ ਹਾਲ ‘ਨਾ ਇਧਰ ਦੇ ਰਹੇ ਨਾ ਉਧਰ ਦੇ ਰਹੇ’ ਵਾਲਾ ਹੋ ਜਾਂਦਾ ਹੈ। ਅਜਿਹੇ ਮਾਮਲੇ ਕਾਨੂੰਨੀ ਤਰੀਕੇ ਨਾਲ ਨਜਿੱਠਣੇ ਪੈਂਦੇ ਹੁੰਦੇ, ਪਰ ਆਮ ਕੁੜੀਆਂ ਦੇ ਲਈ ਇਹ ਕਾਨੂੰਨੀ ਲੜਾਈ ਲੜਨੀ ਸੌਖੀ ਨਹੀਂ ਹੁੰਦੀ।

ਅਜਿਹੇ ਵਿਚ ਜੇਕਰ ਕੋਈ ਉਨ੍ਹਾਂ ਦਾ ਸਾਥ ਦਿੰਦਾ ਹੈ ਤਾਂ ਉਨ੍ਹਾਂ ਲਈ ਉਹ ਫਰਿਸ਼ਤਾ ਹੋ ਨਿਬੜਦਾ ਹੈ। ਚੰਡੀਗੜ੍ਹ ਤੋਂ ਐਡਵੋਕੇਟ ਦਲਜੀਤ ਕੌਰ ਜਿਨ੍ਹਾਂ ਨੇ ਇਸੇ ਸਾਲ ਅਗਸਤ ਮਹੀਨੇ ਨਿਊਜ਼ੀਲੈਂਡ ਦਾ ਦੌਰਾ ਵੀ ਕੀਤਾ ਸੀ, 17 ਸਾਲਾਂ ਤੋਂ ਅਜਿਹੇ ਕੇਸ ਨਜਿੱਠਦੇ ਆ ਰਹੇ ਹਨ। ਉਨ੍ਹਾਂ ਦੇ ਅਜਿਹੇ ਕਾਰਜਾਂ ਨੂੰ ਵੇਖਦਿਆਂ ਐਨ.ਆਰ.ਆਈ. ਅਚੀਵਰਜ਼ ਮੈਗਜ਼ੀਨ ਵੱਲੋ ਉਨ੍ਹਾਂ ਨੂੰ ਨਵੀਂ ਦਿੱਲੀ ਵਿਖੇ ਹੋਏ ਇਕ ਸਮਾਗਮ ਵਿਚ ‘ਐਨ. ਆਰ. ਆਈ. ਅਚੀਵਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਭਾਰਤ ਦੇ ਪਾਰਲੀਮੈਂਟਰੀ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਵਿਜੈ ਗੋਇਲ ਨੇ ਉਨ੍ਹਾਂ ਨੂੰ ਇਹ ਐਵਾਰਡ ਭੇਟ ਕੀਤਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਇਹ ਵਕੀਲ ਪ੍ਰਵਾਸੀ ਲਾੜਿਆਂ ਵੱਲੋਂ ਛੱਡੀਆਂ ਘਰਵਾਲੀਆਂ ਅਤੇ ਛੱਡੇ ਬੱਚਿਆਂ ਦੇ ਕੇਸ ਲੜਦੀ ਹੈ। ਉਨ੍ਹਾਂ ਨੂੰ ਜ਼ਮੀਨੀ ਹੱਕਾਂ ਬਾਰੇ ਜਾਗੂਰਿਕ ਕਰਦੀ ਹੈ। ਅਜਿਹੇ ਮਾਮਲਿਆਂ ਦੀ ਆਵਾਜ਼ ਨੂੰ ਉਹ ਸਮੁੰਦਰੋ ਪਾਰ ਹਾਈ ਕਮਿਸ਼ਨਾਂ ਅਤੇ ਕੌਂਸਲਖਾਨਿਆਂ ਦੇ ਦਫਤਰਾਂ ਤੱਕ ਵੀ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਖੇਤਰਾਂ ਦੇ ਵਿਚ ਬੀਬਾ ਜੀ ਸਮਾਜਿਕ ਕਾਰਜ ਕਰ ਰਹੇ ਹਨ।

Listen Live

Subscription Radio Punjab Today

Our Facebook

Social Counter

  • 9405 posts
  • 0 comments
  • 0 fans

Log In