Menu

ਉੱਤਰ ਪ੍ਰਦੇਸ਼ ‘ਚ ਮਾਇਆਵਤੀ ਅਤੇ ਅਖਿਲੇਸ਼ ਨੇ ਕੀਤਾ ਗਠਜੋੜ ਦਾ ਐਲਾਨ

ਲਖਨਊ – ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਕਰੀਬ 25 ਸਾਲਾਂ ਬਾਅਦ ਇੱਕ ਵਾਰ ਫਿਰ ਗਠਜੋੜ ਦਾ ਐਲਾਨ ਕੀਤਾ। ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ। ਲਨਖਊ ਦੇ ਇੱਕ ਹੋਟਲ ‘ਚ ਹੋਈ ਇਸ ਪ੍ਰੈੱਸ ਕਾਨਫਰੰਸ ‘ਚ ਸਪਾ ਅਤੇ ਬਸਪਾ ਨੇ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ‘ਚੋਂ 38-38 ‘ਤੇ ਚੋਣ ਲੜਨ ਦਾ ਐਲਾਨ ਕੀਤਾ। ਨਾਲ ਹੀ ਦੋ ਬਾਕੀ ਸੀਟਾਂ ਦੋਹਾਂ ਪਾਰਟੀਆਂ ਵਲੋਂ ਰਾਖਵੀਆਂ ਰੱਖੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਗਾਂਧੀ ਪਰਿਵਾਰ ਦੇ ਪ੍ਰੰਪਰਾਗਤ ਗੜ੍ਹ ਅਮੇਠੀ ਅਤੇ ਰਾਏਬਰੇਲੀ ਦੀਆਂ 2 ਸੀਟਾਂ ‘ਚ ਗਠਜੋੜ ਕੋਈ ਉਮੀਦਵਾਰ ਨਹੀਂ ਉਤਾਰੇਗਾ। ਇਸ ਮੌਕੇ ਮਾਇਆਵਤੀ ਨੇ ਕਿਹਾ ਕਿ ਜਿਵੇਂ ਸਾਲ 1993 ‘ਚ ਉਨ੍ਹਾਂ ਨੇ ਮਿਲ ਕੇ ਭਾਜਪਾ ਨੂੰ ਹਰਾਇਆ ਸੀ, ਇਸੇ ਤਰ੍ਹਾਂ ਇਸ ਵਾਰ ਵੀ ਹਰਾਉਣਗੇ।ਇਸ ਮੌਕੇ ਮਇਆਵਤੀ ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਚੋਣ ਲੜਨ ਦਾ ਕੋਈ ਫਾਇਦਾ ਨਹੀਂ ਹੁੰਦਾ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In