Menu

ਇਜ਼ਰਾਇਲ ਦਾ ਵੱਡਾ ਖੁਲਾਸਾ: UN ‘ਚ ਵਿਖਾਏ ਇਰਾਨ ਦੇ ਗੁਪਤ ਪਰਮਾਣੂ ਭੰਡਾਰ ਦੇ ਸਬੂਤ

ਨਵੀਂ ਦਿੱਲੀ : ਅਮਰੀਕਾ ਦੁਆਰਾ ਇਰਾਨ ਉਤੇ ਨਵੇਂ ਸਿਰੇ ਤੋਂ ਪਾਬੰਦੀ ਲਗਾਉਣ ਦੇ ਬਾਅਦ ਹੁਣ ਇਜ਼ਰਾਇਲ ਨੇ ਵੀ ਇਰਾਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਉਤੇ ਗਲੋਬਲ ਤਾਕਤਾਂ ਦੇ ਨਾਲ 2015 ਦੇ ਸਮਝੌਤੇ ਦੇ ਬਾਵਜੂਦ ਆਪਣੀ ਰਾਜਧਾਨੀ ਦੇ ਕੋਲ ‘ਗੁਪਤ ਪਰਮਾਣੂ ਭੰਡਾਰ’ ਰੱਖਣ ਦਾ ਦੋਸ਼ ਲਗਾਇਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਕਤੀਸ਼ਾਲੀ ਦੇਸ਼ਾਂ ਦੇ ਨਾਲ ਹੋਏ ਸਮਝੌਤੇ ਦਾ ਮਕਸਦ ਇਰਾਨ ਨੂੰ ਪਰਮਾਣੂ ਹਥਿਆਰ ਹਾਸਿਲ ਕਰਨ ਤੋਂ ਰੋਕਣਾ ਸੀ।ਸੂਤਰਾਂ ਦਾ ਕਹਿਣਾ ਹੈ ਕਿ ਪਰਮਾਣੂ ਹਥਿਆਰ ਰੱਖਣ ਦੇ ਆਰੋਪ ਵਿਚ ਹੀ ਅਗਸਤ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਉਤੇ ਨਵੇਂ ਸਿਰੇ ਤੋਂ ਪਾਬੰਦੀ ਲਗਾ ਦਿੱਤੀ ਸੀ। ਹੁਣ ਨੇਨਤਯਾਹੂ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ਵਿਚ ਵਿਸ਼ਵ ਨੇਤਾਵਾਂ ਨੂੰ ਸਮਝ ਤਹਿਰਾਨ ਦੇ ਕੋਲ ਇਕ ਇਲਾਕੇ ਦਾ ਨਕਸ਼ਾ ਦਿਖਾਇਆ। ਨੇਨਤਯਾਹੂ ਨੇ ਕਿਹਾ ਕਿ ਇਰਾਨੀ ਅਧਿਕਾਰੀਆਂ ਨੇ ਬੇਰੁੱਤ ਦੇ ਕੋਲ ਇਕ ਗੋਦਾਮ ਵਿਚ ਕਈ ਟਨ ਪਰਮਾਣੂ ਯੰਤਰ ਅਤੇ ਸਮੱਗਰੀ ਰੱਖੀ ਹੋਈ ਹੈ। ਨੇਨਤਯਾਹੂ ਦੁਆਰਾ ਪਰਮਾਣੂ ਸੰਗਠਨ International Atomic Energy Agency ਤੋਂ ਜਾਂਚ ਕਰਨ ਦੀ ਮੰਗ ਵੀ ਕੀਤੀ ਗਈ ਸੀ। ਉਹਨਾਂ ਅਨੁਸਾਰ ਇਰਾਨ ਪਿਛਲੇ ਮਹੀਨੇ ਇੱਥੋਂ 15 ਕਿਲੋ ਰੇਡੀਉ ਐਕਟਿਵ ਚੀਜ਼ਾਂ ਨੂੰ ਹਟਾਇਆ ਗਿਆ ਸੀ।ਪੀ.ਐੱਮ. ਨੇ ਕਿਹਾ ਕਿ ਇਜ਼ਰਾਇਲ ਇਰਾਨ ਦੇ ਖ਼ਿਲਾਫ਼ ਲੜਾਈ ਲੜਦਾ ਰਹੇਗਾ, ਸੀਰੀਆ ਅਤੇ ਇਰਾਕ ਵਿਚ ਵੀ ਇਰਾਨ ਨੂੰ ਟੱਕਰ ਦੇਵੇਗਾ, ਨੇਨਤਯਾਹੂ ਨੇ ਦੋਸ਼ ਲਗਾਇਆ ਕਿ ਹੇਜਬੋਲਾਹ ਬੇਰੁੱਤ ਮਾਸੂਮ ਲੋਕਾਂ ਦਾ ਸੁਰੱਖਿਆ ਕਵਚ ਦੀ ਤਰ੍ਹਾਂ ਇਸਤੇਮਾਲ ਕਰ ਰਿਹਾ ਹੈ, ਨੇਨਤਯਾਹੂ ਨੇ ਇਕ ਤਸਵੀਰ ਵੀ ਪੇਸ਼ ਕੀਤੀ ਜਿਸ ਵਿਚ ਇਕ ਮਿਜ਼ਾਇਲ ਸਾਈਟ ਫੁੱਟਬਾਲ ਸਟੇਡੀਅਮ ਦੇ ਹੇਠਾਂ ਸੀ। ਇਰਾਨ ਦੀ ਸਰਕਾਰੀ ਮੀਡੀਆ ਨੇ ਇਸ ਘੋਸ਼ਣਾ ਨੂੰ ‘ਹਾਸਇਆਸਪਦ’ ਅਤੇ ਇਕ ‘ਭ੍ਰਮ’ ਦੱਸਿਆ। ਇਜ਼ਰਾਇਲ ਨੇ ਚਾਰ ਮਹੀਨੇ ਪਹਿਲਾਂ ਘੋਸ਼ਣਾ ਕੀਤੀ ਸੀ ਕਿ ਉਸਦੀ ਖ਼ੂਫੀਆ ਏਜੰਸੀ ਨੇ ਤਹਿਰਾਨ ਦੇ ਕੋਲ ਸ਼ੂਰਬਾਦ ਵਿਚ ਇਰਾਨ ਦੇ ਪਰਮਾਣੂ ਦਸਤਾਵੇਜ਼ ਹਾਸਿਲ ਕੀਤੇ ਹਨ, ਹੁਣ ਨੇਨਤਯਾਹੂ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਇਸ ਵੱਡੇ ਮੰਚ ਤੇ ਇਸਦਾ ਖੁਲਾਸਾ ਕੀਤਾ, ਇਜ਼ਰਾਇਲ ਨੇ ਕਿਹਾ ਕਿ ਇਸ ਚਿਹਰੇ ਤੋਂ ਸਾਬਿਤ ਹੋ ਗਿਆ ਹੈ ਕਿ ਇਰਾਨੀ ਨੇਤਾਵਾਂ ਨੇ ਪਰਮਾਣੂ ਸਮਝੌਤੇ ਉਤੇ ਦਸਤਖ਼ਤ ਕਰਨ ਤੋਂ ਪਹਿਲਾਂ ਆਪਣਾ ਹਥਿਆਰ ਪ੍ਰੋਗਰਾਮ ਲੁਕਾਇਆ ਸੀ।ਟਰੰਪ ਇਸ ਸਮਝੌਤੇ ਦੇ ਤਹਿਤ ਇਰਾਨ ਆਪਣੇ ਉਪਰ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੇ ਬਦਲੇ ਆਪਣੇ ਯੂਰੇਨਿਯਮ ਪ੍ਰਮੋਸ਼ਨ ਪ੍ਰੋਗਰਾਮ ਨੂੰ ਸੀਮਿਤ ਕਰਨ ਦੇ ਲਈ ਸਹਿਮਤ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਇਰਾਨ ਦੇ ਤੇਲ ਮੰਤਰੀ ਬਿਜ਼ਨ ਨਾਮਦਰ ਜੰਗਨੇਹ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇਲ ਦੀ ਕੀਮਤ ਵਿਚ ਹੋਏ ਵਾਧੇ ਦੇ ਲਈ ਮੁੱਖ ਰੂਪ ਤੋਂ ਜਿੰਮੇਵਾਰ ਹੈ, ਅਮਰੀਕੀ ਰਾਸ਼ਟਰਪਤੀ ਨੇ ਤੇਲ ਨਿਰਯਾਤਕ ਦੇਸ਼ਾਂ ਦੇ ਸੰਗਠਨ ਓ.ਪੈੱਕ ਦੀ ਆਲੋਚਨਾ ਕਰਦੇ ਹੋਏ ਉਸ ਉਤੇ ਬਾਕੀ ਦੁਨੀਆਂ ਨੂੰ ਠੱਗਣ ਦਾ ਦੋਸ਼ ਲਗਾਇਆ ਸੀ ਜਿਸ ਦੇ ਬਾਅਦ ਜੰਗਨੇਹ ਨੇ ਸਰਕਾਰੀ ਟੈਲੀਵਿਜ਼ਨ ਉਤੇ ਕਿਹਾ, “ਮੁੱਲ ਵਾਧਾ ਅਤੇ ਬਾਜ਼ਾਰ ਨੂੰ ਅਸਥਿਰ ਕਰਨ ਦੇ ਮੁੱਖ ਦੋਸ਼ੀ ਟਰੰਪ ਅਤੇ ਉਹਨਾਂ ਦੀਆਂ ਨੁਕਸਾਨਦੇਹ ਅਤੇ ਗੈਰਕਾਨੂੰਨੀ ਨੀਤੀਆਂ ਹਨ, ਉਹਨਾਂ ਨੇ ਇਰਾਨ ਦੀ ਤੇਲ ਵਿਕਰੀ ਉਤੇ ਨਵੰਬਰ ਤੋਂ ਪ੍ਰਭਾਵ ਵਿਚ ਆਉਣ ਵਾਲੇ ਅਮਰੀਕੀ ਪਾਬੰਦੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, “ਟਰੰਪ ਦੋਵੇਂ ਚੀਜ਼ਾਂ ਚਾਹੁੰਦੇ ਹਨ।ਉਹ ਇਰਾਨ ਦੇ ਤੇਲ ਨਿਰਯਾਤ ਨੂੰ ਘੱਟ ਕਰਨਾ ਚਾਹੁੰਦੇ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਕੀਮਤਾਂ ਨਾ ਵਧਣ। ਤੇਲ ਮੰਤਰੀ ਨੇ ਕਿਹਾ ਕਿ ਟਰੰਪ ਚਾਹੁੰਦੇ ਹਨ ਕਿ ਕੀਮਤਾਂ ਉਤੇ ਲਗਾਮ ਲੱਗੇ ਤਾਂ ਜੋ ਉਹਨਾਂ ਨੂੰ ਪੱਛਮੀ ਏਸ਼ੀਆ ਵਿਚ ਅਚਨਚੇਤ ਦਖ਼ਲਅੰਦਾਜ਼ੀ ਨੂੰ ਰੋਕਣਾ ਹੋਵੇਗਾ ਅਤੇ ਇਰਾਨ ਦੇ ਉਤਪਾਦਨ ਅਤੇ ਨਿਰਯਾਤ ਉਤੇ ਰੋਕ ਨੂੰ ਖ਼ਤਮ ਕਰਨਾ ਹੋਵੇਗਾ।

Listen Live

Subscription Radio Punjab Today

Our Facebook

Social Counter

  • 11479 posts
  • 0 comments
  • 0 fans

Log In