Menu

ਇਸ ਸਾਲ ਸਤੰਬਰ ‘ਚ ਸ਼ੁਰੂ ਹੋ ਜਾਵੇਗੀ ਰਾਫੇਲ ਜਹਾਜ਼ਾਂ ਦੀ ਸਪਲਾਈ- ਸੀਤਾਰਮਨ

ਨਵੀਂ ਦਿੱਲੀ – ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਫੇਲ ਨੂੰ ਦੁਨੀਆ ਦੇ ਸਭ ਤੋਂ ਵਧੀਆ ਲੜਾਕੂ ਜਹਾਜ਼ਾਂ ‘ਚੋਂ ਇੱਕ ਦੱਸਦਿਆਂ ਅੱਜ ਕਿਹਾ ਕਿ ਇਸ ਦੀ ਸਪਲਾਈ ਇਸ ਸਾਲ ਸਤੰਬਰ ‘ਚ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਦਿੱਲੀ ਵਿਖੇ ਰਾਮਲੀਲਾ ਮੈਦਾਨ ‘ਚ ਭਾਜਪਾ ਦੀ ਕੌਮੀ ਕਨਵੈਨਸ਼ਨ ਦੇ ਦੂਜੇ ਦਿਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਸਿਆਸੀ ਪ੍ਰਸਤਾਵ ਦਾ ਸਮਰਥਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਰਾਫੇਲ ਦੁਨੀਆ ਦੇ ਸਭ ਤੋਂ ਵਧੀਆ ਲੜਾਕੂ ਜਹਾਜ਼ਾਂ ‘ਚੋਂ ਇੱਕ ਹਨ ਅਤੇ ਮੋਦੀ ਸਰਕਾਰ ਨੇ ਇਸ ਦੀ ਤੁਰੰਤ ਲੋੜ ਨੂੰ ਸਮਝਦਿਆਂ 36 ਰਾਫੇਲ ਜਹਾਜ਼ਾਂ ਦੇ ਦੋ ਸਕੁਐਡਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਸਤੰਬਰ ‘ਚ ਰਾਫੇਲ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਰੱਖਿਆ ਮੰਤਰੀ ਨੇ ਰਾਫੇਲ ਸੌਦੇ ‘ਚ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਘਪਲੇ ਦਾ ਦੋਸ਼ ਲਗਾ ਰਹੀ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਨੇ 10 ਸਾਲਾਂ ਤੱਕ ਇਸ ਸੌਦੇ ਨੂੰ ਲਟਕਾਈ ਰੱਖਿਆ, ਕਿਉਂਕਿ ਉਸ ਨੂੰ ਉਹ ਨਹੀਂ ਮਿਲ ਰਿਹਾ ਸੀ, ਜੋ ਉਹ ਚਾਹੁੰਦੀ ਸੀ। ਉਨ੍ਹਾਂ ਸਪਸ਼ਟ ਕੀਤੀ ਕਿ ਜੋ ਕਾਂਗਰਸ ਚਾਹੁੰਦੀ ਸੀ, ਉਸ ਦਾ ਜਹਾਜ਼ ਦੇ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In