Menu

ਆਸਾਮ ਤੋਂ ਲਾਪਤਾ ਹੋਏ ਜਹਾਜ਼ ਏ. ਐੱਨ. 32 ਦਾ ਮਿਲਿਆ ਮਲਬਾ

ਭਾਰਤੀ ਹਵਾਈ ਫੌਜ ਦੇ ਲਾਪਤਾ ਏ. ਐੱਨ.-32 ਜਹਾਜ਼ ਦਾ ਕੁਝ ਮਲਬਾ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਚ ਆਪਰੇਸ਼ਨ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਲਿਪੋ ਦੇ ਉੱਤਰ ‘ਚ ਜਹਾਜ਼ ਦਾ ਇਹ ਮਲਬਾ ਮਿਲਿਆ ਹੈ। ਭਾਰਤੀ ਹਵਾਈ ਫੌਜ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦਾ ਮਲਬਾ ਐੱਮ. ਆਈ.-17 ਹੈਲੀਕਾਪਟਰਾਂ ਵਲੋਂ ਲੱਭਿਆ ਗਿਆ ਹੈ। ਜਹਾਜ਼ ਦੇ ਬਾਕੀ ਹਿੱਸਿਆਂ ਦੀ ਤਲਾਸ਼ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਬੀਤੀ 3 ਜੂਨ ਨੂੰ ਏ. ਐੱਨ.-32 ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਇਹ ਜਹਾਜ਼ ਲਾਪਤਾ ਹੋ ਗਿਆ ਸੀ। ਜਹਾਜ਼ ‘ਚ ਚਾਲਕ ਦਲ ਦੇ 8 ਮੈਂਬਰਾਂ ਸਣੇ ਕੁੱਲ 13 ਲੋਕ ਸਵਾਰ ਸਨ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In