Menu

ਆਮ ਆਦਮੀ ਪਾਰਟੀ ਵਲੋਂ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ

ਜਗਤਾਰ ਸਿੰਘ ਸੰਘੇੜਾ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਚੰਡੀਗੜ੍ਹ-ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਵਿਚ ਅਹੁਦੇਦਾਰਾਂ ਦੀ ਇਕ ਨਵੀਂ ਸੂਚੀ ਜਾਰੀ ਕੀਤੀ ਹੈ। ‘ਆਪ’ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ‘ਚ ‘ਆਪ’ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਿਯੁਕਤੀਆਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਗੁਲਸ਼ਨ ਛਾਬੜਾ ਦੇ ਆਪਣੇ ਨਿੱਜੀ ਕੰਮਾਂ ਵਿਚ ਰੁੱਝੇ ਹੋਣ ਕਾਰਨ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਸੰਘੇੜਾ ਨੂੰ ਸੂਬੇ ਦਾ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਜਗਤਾਰ ਸਿੰਘ ਸੰਘੇੜਾ ਮੁੱਢ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਐਨ.ਆਰ.ਆਈ. ਸੈਲ ਦੇ ਕਨਵੀਨਰ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿਚ ਪਾਰਟੀ ਦੇ ਬੁਲਾਰੇ ਵਜੋਂ ਸੇਵਾ ਦੇ ਰਹੇ ਹਨ। ਡਾ. ਬਲਬੀਰ ਨੇ ਕਿਹਾ ਕਿ ਪਾਰਟੀ ਹੁਣ 2019 ਤਕ ਹੋਣ ਵਾਲੀਆਂ ਆਮ ਚੋਣਾਂ ਲਈ ਜੰਗੀ ਪੱਧਰ ‘ਤੇ ਤਿਆਰੀ ਸ਼ੁਰੂ ਕਰੇਗੀ ਅਤੇ ਇਸ ਉਦੇਸ਼ ਲਈ ਆਮ ਵਲੰਟੀਅਰਾਂ ਨੂੰ ਨਾਲ ਜੋੜ ਕੇ ਜ਼ਮੀਨੀ ਪੱਧਰ ਉੱਤੇ ਕਾਰਜ ਵਿੱਢੇਗੀ।
ਅਹੁਦੇਦਾਰਾਂ ਦੀ ਸੂਚੀ ਹੇਠ ਲਿਖੇ ਹੈ।
ਜਗਤਾਰ ਸਿੰਘ ਸੰਘੇੜਾ – ਸੂਬਾ ਸਕੱਤਰ
ਡਾ. ਸੰਜੀਵ ਸ਼ਰਮਾ – ਜਨਰਲ ਸਕੱਤਰ
ਜੇ.ਪੀ. ਸਿੰਘ – ਜਨਰਲ ਸਕੱਤਰ
ਐਡਵੋਕੇਟ ਦਿਨੇਸ਼ ਚੱਢਾ – ਜਨਰਲ ਸਕੱਤਰ
ਈਟੀਓ ਹਰਭਜਨ ਸਿੰਘ – ਜਨਰਲ ਸਕੱਤਰ
ਡਾ. ਕੰਵਲਜੀਤ ਸਿੰਘ – ਜਨਰਲ ਸਕੱਤਰ
ਐਡਵੋਕੇਟ ਅਮਰਪਾਲ ਸਿੰਘ – ਜਨਰਲ ਸਕੱਤਰ
ਸਰਬਜੋਤ ਸਿੰਘ ਧੰਜਲ – ਜਨਰਲ ਸਕੱਤਰ
ਸੁਖਜਿੰਦਰ ਸਿੰਘ ਪੰਨੂ – ਜਨਰਲ ਸਕੱਤਰ

Listen Live

Subscription Radio Punjab Today

Our Facebook

Social Counter

  • 10893 posts
  • 0 comments
  • 0 fans

Log In