Menu

ਆਬੂਧਾਬੀ ਚ ਬਣੇਗਾ ਪਹਿਲਾ ਹਿੰਦੂ ਮੰਦਰ

ਦੁਬਈ – ਇੱਕ ਰਿਪੋਰਟ ਅਨੁਸਾਰ ਆਬੂਧਾਬੀ ਵਿਚ ਇਸ ਸਾਲ ਅਪ੍ਰੈਲ ਵਿਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵਿਚ ਮੰਦਰ ਬਣਾਉਣ ਦੀ ਯੋਜਨਾ ਨੂੰ  2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੇ ਪਹਿਲੇ ਦੌਰੇ ਦੌਰਾਨ ਆਬੂਧਾਬੀ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ।ਰਿਪੋਰਟ ਵਿਚ ਕਿਹਾ ਗਿਆ ਕਿ ਵਿਸ਼ਵ ਪੱਧਰੀ ਹਿੰਦੂ ਧਾਰਮਿਕ ਅਤੇ ਨਾਗਰਿਕ ਸੰਗਠਨ, ਬੀਏਪੀਐਸ ਸਵਾਮੀ ਨਰਾਇਣ ਸੰਸਥਾ ਦੁਆਰਾ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਵਿਚ ਕਿਹਾ ਗਿਆ ਕਿ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਦਾ ਸਮਾਰੋਹ 20 ਅਪ੍ਰੈਲ ਨੂੰ ਹੋਵੇਗਾ ਜਿਸ ਦੀ ਅਗਵਾਈ ਬੀਏਪੀਐਸ ਸਵਾਮੀ ਨਰਾਇਣ ਸੰਸਥਾ ਦੇ ਮੌਜੂਦਾ ਗੁਰੂ ਅਤੇ ਪ੍ਰਧਾਨ ਮਹੰਤ ਸਵਾਮੀ ਮਹਾਰਾਜ ਦੁਆਰਾ ਕੀਤੀ ਜਾਵੇਗੀ। ਆਬੂਧਾਬੀ ਦੇ ਵਲੀ ਅਹਦ ਸ਼ੇਖ ਮੁਹੰਮਦ ਬਿਨ ਨੇ ਮੰਦਰ ਦੇ ਨਿਰਮਾਣ ਦੇ ਲਈ 135 ਏਕੜ ਜ਼ਮੀਨ ਤੋਹਫੇ ਵਿਚ ਦਿੱਤੀ ਹੈ।

Listen Live

Subscription Radio Punjab Today

Our Facebook

Social Counter

  • 10312 posts
  • 0 comments
  • 0 fans

Log In