Menu

ਆਪਣੇ ਹੀ ਵਿਕਾਸ ’ਚ ਡੁੱਬਿਆ ਸ਼ਹਿਰ ਬਠਿੰਡਾ

ਬਠਿੰਡਾ- ਮੌਸਮ ਦੇ ਬਦਲਦਿਆਂ ਸਾਰ ਹੀ ਜਿੱਥੇ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਸੁੱਖ ਦਾ ਸਾਹ ਆਇਆ ਹੈ ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਨਜ਼ਰ ਆਏ ਕਿਉਂ ਕਿ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਲਈ ਇਹ ਮੀਂਹ ਲਾਹੇਵੰਦ ਹੈ, ਪਰ ਇਸਦੇ ਨਾਲ ਹੀ ਸ਼ਹਿਰੀ ਖੇਤਰ ’ਚ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਾਤ ਦੀ ਲੱਗੀ ਇਸ ਝੜੀ ਕਾਰਨ ਬਠਿੰਡਾ ਸ਼ ਿਹਰ ਜਲ ਥਲ ਹੋਇਆ ਨਜ਼ਰ ਆਇਆ । ਬਠਿੰਡਾ ਸ਼ਹਿਰ ਜੋ ਕਿ ਵਿਕਾਸ ਪੱਖੋ ਪਹਿਲੇ ਦਰਜ਼ੇ ’ਚ ਆਪਣਾ ਨਾਮ ਦਰਜ਼ ਕਰਵਾ ਚੁੱਕਾ ਹੈ। ਨਗਰ ਨਿਗਮ  ਵੱਲੋਂ ਕਰਵਾਏ ਵਿਕਾਸ ਦੀ ਅਸਲ ਤਸਵੀਰ ਉਸ ਵੇਲੇ ਨਜ਼ਰ ਆਈ ਜਦੋਂ ਸ਼ਹਿਰ ਦੀਆਂ ਸੀਵਰੇਜ ਸਿਸਟਮ ਦੇ ਮਾੜੇ ਹਾਲਾਂਤਾਂ ਕਾਰਨ ਸ਼ਹਿਰ ਦੀ ਹਰ ਸੜਕ ਜਲ ਥਲ ਹੋ ਗਈ, ਇੱਥੋਂ ਤੱਕ ਕਿ ਪ੍ਰਸਾਸ਼ਨ ਦੇ ਅਜਿਹੇ ਵਿਕਾਸ ’ਚ ਡੁੱਬ ਕੇ ਸਥਾਨਕ ਮਾਲ ਰੋਡ ’ਤੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ। ਦੇਖਿਆ ਜਾਵੇ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਹਰ ਥੋੜੀ ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ ਅਤੇ ਸਹਿਰ ਵਾਸੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਰਹੇ ਹਨ, ਇੱਥੋਂ ਤੱਕ ਕਿ ਵਿਭਾਗੀ ਦਫਤਰਾਂ ਤੋਂ ਇਲਾਵਾ ਡੀ ਸੀ ਦਫਤਰ, ਐਸ ਐਸ ਪੀ ਦਫਤਰ ਦੀ ਬਰਸਾਤੀ ਮੌਸਮ ਦੌਰਾਨ ਹਾਲਤ ਜਿਸ ਤੋਂ ਪ੍ਰਸਾਸ਼ਨ ਅਣਜਾਣ ਨਹੀਂ ਹੈ, ਪਰ ਫਿਰ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ। ਵੱਖ ਦਫਤਰਾਂ ’ਚ ਕੰਮ ਲਈ ਆਉਣ ਵਾਲੇ ਲੋਕਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤੀ ਮੌਸਮ ਦੇ ਚਲਦਿਆਂ ਭਾਂਵੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਵੱਖ ਵੱਖ ਵਿਭਾਗੀ ਅਧਿਕਾਰੀਆਂ ਨੂੰ ਪੁਖਤਾ ਪ੍ਰਬੰਧ ਕੀਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪਰ ਫਿਰ ਵੀ ਰਾਤ ਦੀ ਲੱਗੀ ਇਸ ਝੜੀ ਨੇ ਸ਼ਹਿਰ ਅੰਦਰ  ਨਗਰ ਨਿਗਮ ਦੇ ਕੀਤੇ ਵਿਕਾਸ ਦੀ ਪੋਲ ਖੋਲ ਕੇ ਰੱਖ ਦਿੱਤੀ।
ਕਿਸਾਨਾਂ ਦੀਆਂ ਫਸਲਾਂ  ਲਈ ਹੈ ਮੀਂਹ ਲਾਹੇਵੰਦ
ਸ਼ਹਿਰੀ ਖੇਤਰ ਤੋਂ ਹਟ ਕੇ ਪਿੰਡਾਂ ਦੀ ਗੱਲ ਕਰੀਏ ਤਾਂ ਲੋਕਾਂ ਦਾ  ਕਹਿਣਾ ਹੈ ਕਿ ਮੀਂਹ ਕਾਰਨ ਉਨਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਹਨ । ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਅੱਤ ਦੀ ਗਰਮੀ ਅਤੇ ਵਗ ਰਹੀਆਂ ਗਰਮ ਹਵਾਵਾਂ ਫਸਲਾਂ ਝੁਲਸ ਗਈਆਂ ਸਨ, ਉੱਤੋਂ ਬਿਜਲੀ ਦੇ ਕੱਟ ਕਾਰਨ ਵੀ ਪੂਰਾ ਪਾਣੀ ਫਸਲਾਂ ਨੂੰ ਨਹੀਂ ਮਿਲ ਰਿਹਾ ਸੀ, ਜਿਸ ਕਰਕੇ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ, ਪਰ ਇਹ ਮੀਂਹ ਝੋਨੇ ਅਤੇ ਨਰਮੇ ਦੀਆਂ ਫਸਲਾਂ ਲਈ ਲਾਹੇਵੰਦ ਹੈ, ਜਿਸ ਨਾਲ ਕਿ ਬਿਜਲੀ ਦੀ ਖਪਤ ’ਚ ਵੀ ਘਟੌਤੀ ਆਵੇਗੀ।

Listen Live

Subscription Radio Punjab Today

Our Facebook

Social Counter

  • 11763 posts
  • 0 comments
  • 0 fans

Log In