Menu

ਆਡ-ਈਵਨ ਦੌਰਾਨ ਜਨਤਕ ਟਰਾਂਸਪੋਰਟ ਰਾਹੀਂ ਮੁਫਤ ਯਾਤਰਾ ਕਰ ਸਕਣਗੇ ਲੋਕ : ਦਿੱਲੀ ਸਰਕਾਰ

ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਅੱਜ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਆਡ-ਈਵਨ ਦੌਰਾਨ ਜਨਤਕ ਟਰਾਂਸਪੋਰਟ ਨੂੰ ਮੁਫਤ ਰੱਖਿਆ ਜਾਵੇਗਾ| ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਡੀ.ਟੀ.ਸੀ ਬੱਸਾਂ ਵਿਚ ਆਡ-ਈਵਨ ਦੌਰਾਨ ਮੁਫਤ ਸਫਰ ਕੀਤਾ ਜਾ ਸਕੇਗਾ| ਇਸ ਸਬੰਧੀ ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਐਲਾਨ ਕੀਤਾ ਹੈ ਕਿ ਆਡ-ਈਵਨ ਦੇ 5 ਦਿਨਾਂ ਦੌਰਾਨ ਲੋਕ ਡੀ.ਟੀ.ਸੀ. ਅਤੇ ਕਲਸਟਰ ਬੱਸਾਂ ਰਾਹੀਂ ਮੁਫਤ ਯਾਤਰਾ ਕਰ ਸਕਣਗੇ|
ਦੱਸਣਯੋਗ ਹੈ ਕਿ ਰਾਜਧਾਨੀ ਦਿੱਲੀ ਵਿਚ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜਰ ਦਿੱਲੀ ਸਰਕਾਰ ਨੇ ਸੋਮਵਾਰ ਤੋਂ ਆਡ-ਈਵਨ ਪ੍ਰਣਾਲੀ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ| ਇਹ ਪ੍ਰਣਾਲੀ 13 ਤੋਂ 17 ਨਵੰਬਰ ਤੱਕ ਜਾਰੀ ਰਹੇਗੀ|

 

Listen Live

Subscription Radio Punjab Today

Our Facebook

Social Counter

  • 10926 posts
  • 0 comments
  • 0 fans

Log In