Menu

ਅਫ਼ਗ਼ਾਨਿਸਤਾਨ ‘ਚ ਬਾਰੂਦੀ ਸੁਰੰਗ ‘ਚ ਹੋਏ ਧਮਾਕੇ ‘ਚ 3 ਬੱਚਿਆ ਦੀ ਮੌਤ

ਅਫ਼ਗ਼ਾਨਿਸਤਾਨ ਦੇ ਪੱਛਮੀ ਸੂਬੇ ਹੇਰਾਤ ‘ਚ ਇੱਕ ਬਾਰੂਦੀ ਸੁਰੰਗ ‘ਚ ਹੋਏ ਧਮਾਕੇ ਦੀ ਚਪੇਟ ‘ਚ ਆਉਣ ਕਾਰਨ 3 ਬੱਚਿਆ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋਏ ਹਨ। ਸੂਬਾਈ ਪ੍ਰਸ਼ਾਸਨ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, ਗੁਲਰਾਨ ਜ਼ਿਲ੍ਹੇ ਦੇ ਇੱਕ ਪਿੰਡ ‘ਚ ਐਤਵਾਰ ਨੂੰ ਪੰਜ ਬੱਚੇ ਅੱਤਵਾਦੀ ਸੰਗਠਨ ਤਾਲਿਬਾਨ ਵੱਲੋਂ ਵਿਛਾਈ ਗਈ ਬਾਰੂਦੀ ਸੁਰੰਗ ਦੀ ਚਪੇਟ ‘ਚ ਆ ਗਏ। ਇਸ ਦੌਰਾਨ 3 ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪੀੜਤਾਂ ਦੇ ਪਰਿਵਾਰਾਂ ਨੂੰ ਤੁਰੰਤ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In