Menu

ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਨੇ ਵਿਚੋਲਗੀ ਪੈਨਲ ਨੂੰ ਦਿੱਤਾ 15 ਅਗਸਤ ਤੱਕ ਦਾ ਸਮਾਂ

ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਨੇ ਵਿਚੋਲਗੀ ਪੈਨਲ ਨੂੰ 15 ਅਗਸਤ ਤੱਕ ਦਾ ਹੋਰ ਸਮਾਂ ਦੇ ਦਿੱਤਾ ਹੈ। ਵਿਚੋਲਗੀ ਦੀ ਪ੍ਰਕਿਰਿਆ ਦੇ ਹੁਕਮ ਤੋਂ ਬਾਅਦ ਅੱਜ ਪਹਿਲੀ ਵਾਰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ।

ਇਸ ਦੌਰਾਨ ਜਸਟਿਸ ਐੱਫ. ਐੱਮ. ਆਈ. ਖ਼ਲੀਫਉੱਲਾਹ ਨੇ ਸੁਪਰੀਮ ਕੋਰਟ ‘ਚ ਆਪਣੀ ਰਿਪੋਰਟ ਦਾਖ਼ਲ ਕੀਤੀ, ਜਿਸ ‘ਚ ਵਿਚੋਲਗੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕੁਝ ਹੋਰ ਸਮਾਂ ਮੰਗਿਆ ਗਿਆ। ਇਸ ਮਗਰੋਂ ਸੁਪਰੀਮ ਕੋਰਟ ਨੇ ਮਾਮਲੇ ਦੇ ਵਿਚੋਲਗੀ ਪੈਨਲ ਨੂੰ 15 ਅਗਸਤ ਤੱਕ ਦਾ ਹੋਰ ਸਮਾਂ ਦੇ ਦਿੱਤਾ ਹੈ।

ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ, ”ਅਸੀਂ ਮਾਮਲੇ ‘ਚ ਵਿਚੋਲਗੀ ਕਿੱਥੋਂ ਤੱਕ ਪਹੁੰਚੀ, ਇਸ ਦੀ ਜਾਣਕਾਰੀ ਜਨਤਕ ਨਹੀਂ ਕਰ ਸਕਦੇ ਹਾਂ। ਇਸ ਨੂੰ ਗੁਪਤ ਰਹਿਣ ਦਿੱਤਾ ਜਾਵੇ।”

 

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In