Menu

ਅਮਰੀਕਾ ਵਿਚ ਸਿੱਖ ਵਿਅਕਤੀ ’ਤੇ ਨਸਲੀ ਹਮਲਾ

ਵਾਸ਼ਿੰਗਟਨ – ਅਮਰੀਕਾ ਵਿਚ ਸਿੱਖ ਵਿਅਕਤੀ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਇਥੇ ਰਹਿ ਰਹੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਭਾਰੀ ਰੋਸ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕੀ ਸੂਬੇ ਕੈਲੇਫੋਰਨੀਆ ਦੀ ਹੈ ਜਿਥੇ 2 ਅਮਰੀਕੀ ਨਾਗਰਿਕ ਨੇ 50 ਸਾਲਾ ਸਿੱਖ ਉਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਕਿਹਾ ਗਿਆ ਕਿ ਇਥੇ ਤੁਹਾਡਾ ਸਵਾਗਤ ਨਹੀਂ ਹੈ ਆਪਣੇ ਦੇਸ਼ ਵਾਪਸ ਜਾਓ।
ਇਹਨਾਂ ਗੋਰਿਆਂ ਨੇ ਨਾ ਕੇਵਲ ਸਿੱਖ ਵਿਅਕਤੀ ਨਾਲ ਕੁੱਟਮਾਰ ਕੀਤੀ ਬਲਕਿ ਉਸ ਦੇ ਟਰੱਕ ਉਤੇ ਨਸਲੀ ਟਿੱਪਣੀ ਵੀ ਲਿਖ ਦਿੱਤੀ।
ਇਸ ਦੌਰਾਨ ਪੁਲਿਸ ਨੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਅਮਰੀਕਾ ਵਿਚ ਇਸ ਤੋਂ ਪਹਿਲਾਂ ਵੀ ਸਿੱਖ ਭਾਈਚਾਰੇ ਦੇ ਲੋਕਾਂ ਖਿਲਾਫ ਨਾ ਕੇਵਲ ਨਸਲੀ ਟਿੱਪਣੀਆਂ ਦੇ ਮਾਮਲੇ ਸਾਹਮਣੇ ਆਏ ਬਲਕਿ ਉਹਨਾਂ ਉਤੇ ਜਾਨ ਲੇਵਾ ਹਮਲੇ ਵੀ ਕੀਤੇ ਗਏ। ਇਹਨਾਂ ਹਮਲਿਆਂ ਕਾਰਨ ਭਾਰਤੀਆਂ ਵਿਚ ਭਾਰੀ ਰੋਸ ਹੈ।
ਇਹ ਗੱਲ ਵੀ ਦੱਸਣਯੋਗ ਹੈ ਕਿ ਅਮਰੀਕਾ ਵਿਚ ਲਗਪਗ 5 ਲੱਖ ਸਿੱਖ ਭਾਈਚਾਰੇ ਨਾਲ ਸਬੰਧਤ ਲੋਕ ਰਹਿੰਦੇ ਹਨ।

Listen Live

Subscription Radio Punjab Today

Our Facebook

Social Counter

  • 8342 posts
  • 0 comments
  • 0 fans

Log In