Menu

ਅਮਰੀਕਾ- ਮੈਕਸੀਕੋ ਕੰਧ ਵਿਵਾਦ : ਅਮਰੀਕਾ ‘ਚ ਰਾਸ਼ਟਰੀ ਐਮਰਜੈਂਸੀ ਦੀ ਚਿਤਾਵਨੀ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ- ਮੈਕਸੀਕੋ ਸਰਹੱਦ ‘ਤੇ ਕੰਧ ਨੂੰ ਲੈ ਕੇ ਉਹ ਪੱਕੇ ਤੌਰ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨਗੇ। ਅਮਰੀਕੀ ਰਾਸ਼ਟਰਪਤੀ ਨੇ  ਮੈਕਸੀਕੋ ਸਰਹੱਦ ‘ਤੇ ਟੈਕਸਾਸ ਰਾਜ ਦੇ ਮੈਕਐਲਨ ਸ਼ਹਿਰ ਦੇ ਦੌਰੇ ਦੌਰਾਨ ਇਹ ਟਿੱਪਣੀ ਕੀਤੀ। ਟਰੰਪ ਕੰਧ ਦੀ ਉਸਾਰੀ ਲਈ ਪੰਜ ਅਰਬ ਅਮਰੀਕੀ ਡਾਲਰ ਦੀ ਮੰਗ ਲਈ ਲਗਾਤਾਰ ਅਵਾਜ਼ ਚੁੱਕ ਰਹੇ ਹਨ।ਟੱਰਪ ਪਿਛਲੇ ਹਫਤੇ ਤੋਂ ਹੀ ਅਮਰੀਕਾ  ਮੈਕਸੀਕੋ ਸਰਹੱਦ ‘ਤੇ ਕੰਧ ਦੀ ਉਸਾਰੀ ਲਈ ਫੰਡ ਨਾ ਮਿਲਣ ‘ਤੇ ਦੇਸ਼ ਵਿਚ ਰਾਸ਼ਟਰੀ ਐਮਰਜੈਂਸੀ ਦੀ ਚਿਤਾਵਨੀ ਦੇ ਰਹੇ ਹਨ। ਅਮਰੀਕਾ ਮੈਕਸੀਕੋ ਸਰਹੱਦ ਵਿਵਾਦ ‘ਤੇ ਟਰੰਪ ਅਤੇ ਡੈਮੋਕ੍ਰੇਟਸ ਵਿਚਕਾਰ ਗਤਿਰੋਧ ਬਣਿਆ ਹੋਇਆ ਹੈ। ਇਸੇ ਕਾਰਨ ਅਮਰੀਕਾ ਵਿਚੋਂ 21 ਦਿਨ ਤੋਂ ਵੱਧ ਅਧੂਰੇ ਤੌਰ ‘ਤੇ ਕੰਮ ਕਰਨਾ ਬੰਦ ਹੈ।ਟਰੰਪ ਅਤੇ ਡੈਮੋਕ੍ਰੇਟਸ ਵਿਚਕਾਰ ਪੈਦਾ ਹੋਏ ਇਸ ਗਤੀਰੋਧ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਦਿਖਾਈ ਦੇ ਰਿਹਾ। ਵਾਈਟ ਹਾਊਸ ਦੇ ਵਕੀਲ ਸਿਪੋਲੋਨੇ ਵੀ ਟੰਰਪ ਦੇ ਨਾਲ ਸਰਹੱਦ ਦੇ ਦੌਰੇ ਤੇ ਗਏ ਸਨ । ਅਮਰੀਕੀ ਰਾਸ਼ਟਰਪਤੀ ਦਫ਼ਤਰ ਦੇ ਵਕੀਲ ਰਾਸ਼ਟਰੀ ਕੰਧ ਦੀ ਉਸਾਰੀ ਨੂੰ ਲੈ ਕੇ ਐਮਰਜੈਂਸੀ ਐਲਾਨ ਕਰਨ ਦੀ ਕਾਨੂੰਨੀ ਪ੍ਰਕਿਰਿਆ ਨੂੰ ਨਿਰਧਾਰਤ ਕਰਨ ਵਿਚ ਲਗੇ ਹੋਏ ਹਨ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In