Menu

ਅਮਰੀਕਾ ‘ਚ ਬਣੀ 1984 ਸਿੱਖ ਕਤਲੇਆਮ ਦੀ ਪਹਿਲੀ ਯਾਦਗਾਰ

ਅਮਰੀਕਾ ਦੇ ਸੂਬੇ ਕਨੇਕਟਿਕਟ ਨੇ ਪਿਛਲੇ ਸਾਲ ਜਿੱਥੇ ਨਵੰਬਰ 1 ਨੂੰ ਬਿੱਲ ਪਾਸ ਕਰਕੇ ਹਰ ਸਾਲ “ਸਿੱਖ ਜਿਨੋਸਾਈਡ ਰਿਮੈਂਬਰੈਂਸ ਡੇਅ” ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਤੇ ਇਸ ਸਾਲ ਅਪ੍ਰੈਲ 14 ਨੂੰ “ਨੈਸ਼ਨਲ ਸਿੱਖ ਡੇਅ” ਵਜੋਂ ਮਾਨਤਾ ਦੇਣ ਉਪਰੰਤ ਹੁਣ 1984 ਸਿੱਖ ਕਤਲੇਆਮ ਦੀ ਯਾਦਗਾਰ ਬਣਾ ਕਿ ਵਿਸ਼ਵ ਵਿਚ ਵਸਦੇ ਸਿੱਖਾਂ ਨਾ ਕੱਦ ਮਾਣ ਨਾਲ ਉੱਚਾ ਕਰ ਦਿੱਤਾ ਹੈ।

1 ਜੂਨ  ਨੂੰ ਵਿਸ਼ੇਸ਼ ਸਮਾਗਮ ਨੌਰਵਿਚ ਦੀ ਸਿਟੀ ਲਾਇਬ੍ਰੇਰੀ (ਓਟਿਸ ਲਾਇਬ੍ਰੇਰੀ) ਵਿਚ ਕੀਤਾ ਜਾ ਰਿਹਾ ਹੈ ਜਿਥੇ ਨੌਰਵਿੱਚ ਦੇ ਮੇਅਰ ਅਤੇ ਸਟੇਟ ਦੇ ਲੀਡਰਾਂ ਵੱਲੋਂ ਯਾਦਗਾਰ ਦਾ ਉਦਘਾਟਨ ਕੀਤਾ ਜਾਏਗਾ ਅਤੇ  1 ਜੂਨ  ਨੂੰ “ਸਿੱਖ ਮੇਮੋਰੀਅਲ ਡੇਅ” ਵਜੋਂ ਪਾਸ ਕੀਤਾ ਜਾਏਗਾ।

ਸਵਰਨਜੀਤ ਸਿੰਘ ਖਾਲਸਾ, ਪ੍ਰਧਾਨ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਯੂ.ਐਸ.ਏ ਵਲੋਂ ਸਿੱਖ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪੰਜ ਸਾਲ ਦਾ ਸਮਾਂ ਲੱਗਾ ਅਤੇ ਹੁਣ ਇਹ ਯਾਦਗਾਰ ਦਾ ਕੰਮ ਮੁਕੰਮਲ ਹੈ।

 

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In