Menu

ਅਮਰੀਕਾ ‘ਚ ਕਤਲ ਹੋਏ ਪੰਜਾਬੀ ਪੁਲਿਸ ਮੁਲਾਜ਼ਮ ਨੂੰ ਟਰੰਪ ਨੇ ਐਲਾਨਿਆ ‘ਕੌਮੀ ਹੀਰੋ’

ਵਾਸ਼ਿੰਗਟਨ – ਅਮਰੀਕਾ ‘ਚ ਬੀਤੇ ਵਰ੍ਹੇ ਮਾਰੇ ਗਏ ਪੰਜਾਬੀ ਪੁਲਿਸ ਮੁਲਾਜ਼ਮ ਲਈ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਰੌਨਿਲ ਸਿੰਘ ਅਮਰੀਕਾ ਦਾ ਹੀਰੋ ਹੈ। ਟਰੰਪ ਨੇ ਟਵੀਟ ਕਰਦਿਆਂ ਰੌਨਿਲ ਸਿੰਘ ਨੂੰ ਕੌਮੀ ਹੀਰੋ ਐਲਾਨਿਆ। ਉਨ੍ਹਾਂ ਲਿਖਿਆ ਕਿ ਰੌਨਿਲ ਦਾ ਜਾਨਵਰਾਂ ਵਾਂਗ ਕਤਲ ਕੀਤਾ ਹੈ ਜਿਸ ਨਾਲ ਹਰ ਅਮਰੀਕੀ ਦਾ ਦਿਲ ਟੁੱਟਿਆ ਹੈ।

ਟਰੰਪ ਨੇ ਮਾਰੇ ਗਏ ਪੁਲਿਸ ਅਫ਼ਸਰ ਦੇ ਪਰਿਵਾਰ ਅਤੇ ਦੋਸਤਾਂ ਨਾਲ ਵੀ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਰਾਸ਼ਟਰਪਤੀ ਨੇ ਗੋਲ਼ੀ ਚਲਾ ਅਫ਼ਸਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਗ਼ੈਰ ਕਾਨੂੰਨੀ ਏਲੀਅਨ ਕਿਹਾ। ਉਨ੍ਹਾਂ ਕਿਹਾ ਕਿ ਜਦ ਕ੍ਰਿਸਮਿਸ ਮੌਕੇ ਨੌਜਵਾਨ ਪੁਲਿਸ ਅਫ਼ਸਰ ਨੂੰ ਕਿਸੇ ਹਾਲ ਹੀ ਵਿੱਚ ਸਰਹੱਦ ਪਾਰ ਕਰ ਕੇ ਆਏ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਮਾਰਿਆ ਤਾਂ ਪੂਰੇ ਦੇਸ਼ ਦਾ ਦਿਲ ਦੁਖਿਆ।

ਜਾਣਕਾਰੀ ਲਈ ਦੱਸਦੇਈਏ ਕਿ 33 ਸਾਲਾ ਰੌਨਿਲ ਸਿੰਘ ਨਿਊਮੈਨ ਪੁਲਿਸ ਵਿਭਾਗ ਵਿੱਚ ਮੁਲਾਜ਼ਮ ਸੀ। ਉਹ ਫਿਜੀ ਦਾ ਰਹਿਣ ਵਾਲਾ ਸੀ ਤੇ 2011 ਵਿੱਚ ਪੁਲਿਸ ਫੋਰਸ ਵਿੱਚ ਭਰਤੀ ਹੋਇਆ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਰੌਨਿਲ ਦੇ ਕਤਲ ਪਿੱਛੇ ਕਿਸੇ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਟ੍ਰੈਫਿਕ ਸਟਾਪ ‘ਤੇ ਗੋਲ਼ੀ ਮਾਰ ਦਿੱਤੀ ਸੀ। ਪੁਲਿਸ ਨੇ ਸ਼ੱਕੀ ਨੂੰ ਮੈਕਸਿਕੋ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਸੀ।

Listen Live

Subscription Radio Punjab Today

Our Facebook

Social Counter

  • 11479 posts
  • 0 comments
  • 0 fans

Log In