Menu

ਅਮਰੀਕਾ ‘ਚ ਅਸਮਾਨ ਛੂੰਹਦੀ ਬਿਲਡਿੰਗ ਨਾਲ ਟਕਰਾਇਆ ਹੈਲੀਕਾਪਟਰ

ਅਮਰੀਕਾ ਦੇ ਸ਼ਹਿਰ ਮਾਨਹਾਟਨ ਵਿਖੇ ਇੱਕ ਹੈਲੀਕਾਪਟਰ ਅਸਮਾਨ ਨੂੰ ਛੂੰਹਦੀ ਬਿਲਡਿੰਗ ਨਾਲ  ਟਕਰਾ ਗਿਆ ਇਸ ਹਾਦਸੇ ਵਿੱਚ ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ  ਲੋਕਾਂ ਨੂੰ ਤੁਰੰਤ ਬਿਲਡਿੰਗ ਖਾਲੀ ਕਰਨ ਲਈ ਕਿਹਾ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਅਮਰੀਕਾ ਦੇ ਵਰਡ ਟਰੇਡ ਸੈਂਟਰ ‘ਤੇ ਹੋਏ ਹਮਲੇ ਦੀ ਘਟਨਾ ਦੁਬਾਰਾ ਯਾਦ ਕਰਵਾ ਦਿੱਤੀ।

ਜਾਣਕਾਰੀ ਮੁਤਾਬਕ ਨਿਊਯਾਰਕ ਦੇ ਮਾਨਹਾਟਨ ‘ਚ ਮੀਂਹ ਪੈਣ ਕਾਰਨ ਅਸਮਾਨ ‘ਚ ਧੁੰਦ ਛਾਈ ਹੋਈ ਸੀ ਜਿਸ ਕਾਰਨ ਪਾਇਲਟ ਨੂੰ ਬਿਲਡਿੰਗ ਦਾ ਪਤਾ ਨਾ ਲੱਗਿਆ ਤੇ ਉਸਦਾ ਹੈਲੀਕਾਪਟਰ ਸਿੱਧਾ ਬਿਲਡਿੰਗ ‘ਚ ਜਾ ਵੱਜਾ। ਬਿਲਡਿੰਗ ‘ਚ ਵੱਜਦਿਆਂ ਹੀ ਬਿਲਡਿੰਗ ਵਿਚਲੇ ਲੋਕਾਂ ਨੂੰ ਜ਼ੋਰਦਾਰ ਝਟਕਾ ਮਹਿਸੂਸ ਹੋਇਆ ਤੇ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ। ਇਸ ਘਟਨਾ ‘ਚ ਪਾਇਲਟ ਤੋਂ ਸਿਵਾਏ ਕਿਸੇ ਹੋਰ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In