Menu

ਅਤੱਵਾਦੀ ਮਸੂਦ ਅਜ਼ਹਰ ਹੁਣ ਗਾਜ਼ੀ ਨੂੰ ਭੇਜੇਗਾ ਹਿੰਦੁਸਤਾਨ

ਇਸਲਾਮਾਬਾਦ – ਭਾਰਤੀ ਸੰਸਦ ‘ਤੇ ਹਮਲੇ ਦੇ ਮੁਖ ਦੋਸ਼ੀ ਅਤੇ ਅਤੱਵਾਦੀ ਸੰਗਠਨ ਦਾ ਸਰਗਨਾ ਮੌਲਾਨਾ ਮਸੂਦ ਅਜ਼ਹਰ ਹੁਣ ਭਾਰਤ ਵਿਚ ਗਾਜ਼ੀ ਨੂੰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਦੱਸ ਦਈਏ ਕਿ ਪਹਿਲਾਂ ਭਤੀਜੇ ਅਤੇ ਫਿਰ ਭਾਣਜੇ ਦੀ ਕਸ਼ਮੀਰ ਵਿਚ ਭਾਰਤੀ ਫ਼ੌਜ ਹੱਥੋਂ ਮੌਤ ਤੋਂ ਬਾਅਦ ਤੋਂ ਹੀ ਮਸੂਦ ਅਜ਼ਹਰ ਭੜਕਿਆ ਹੋਇਆ ਹੈ। ਇਸ ਲਈ ਉਹ ਕੁਝ ਵੱਡਾ ਅਤੇ ਘਾਤਕ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਭਾਰਤੀ ਫ਼ੌਜ ਨੇ ਵੀ ਗਾਜ਼ੀ ਦੇ ਭਾਰਤ ਆਉਣ ਦੀ ਖ਼ਬਰ ਮਿਲਦਿਆਂ ਹੀ ਆਪ੍ਰੇਸ਼ਨ ਗਾਜ਼ੀ ਦੀ ਸ਼ੁਰੂਆਤ ਕਰ ਦਿਤੀ ਹੈ।ਘਾਟੀ ਵਿਚ ਨਫਰਤ ਫੈਲਾਉਣ ਲਈ ਮਸੂਦ ਅਜ਼ਹਰ ਨੇ ਪਹਿਲਾਂ ਅਪਣੇ ਅਤੱਵਾਦੀਆਂ ਨੂੰ ਭੇਜਿਆ। ਬਾਅਦ ਵਿਚ ਇਹ ਜਿੰਮੇਵਾਰੀ ਅਪਣੇ ਕਮਾਂਡਰਾਂ ਨੂੰ ਦਿਤੀ, ਜੋ ਕਿ ਭਾਰਤ ਦੇ ਆਪ੍ਰੇਸ਼ਨ ਆਲਆਊਟ ਅਧੀਨ ਮਾਰੇ ਗਏ। ਮਸੂਦ ਅਜ਼ਹਰ ਨੇ ਘਾਟੀ ਵਿਚ ਜੈਸ਼ ਨੂੰ ਦੁਬਾਰਾ ਖੜਾ ਕਰਨ ਲਈ ਅਤੇ ਅਪਣੇ ਭਾਣਜੇ-ਭਤੀਜੇ ਸਮੇਤ ਹੋਰਨਾਂ ਅਤੱਵਾਦੀਆਂ ਦੀ ਮੌਤ ਦਾ ਬਦਲਾ ਲੈਣ ਲਈ ਸੱਭ ਤੋਂ ਵੱਧ ਖਾਸ ਅਬਦੁਲ ਰਸ਼ੀਦ ਗਾਜ਼ੀ ਨੂੰ ਭਾਰਤ ਭੇਜਣ ਦੀ ਤਿਆਰੀ ਕੀਤੀ ਹੈ । ਫ਼ੌਜ ਨੇ ਵੀ ਘਾਟੀ ਵਿਚ ਜੈਸ਼ ਕਮਾਂਡਰ ਨੂੰ ਮਾਰਨ ਲਈ ਆਪ੍ਰੇਸ਼ਨ ਗਾਜ਼ੀ ਸ਼ੁਰੂ ਕਰ ਦਿਤਾ ਹੈ। ਦੱਸ ਦਈਏ ਕਿ ਗਾਜ਼ੀ ਹਥਿਆਰਾਂ ਅਤੇ ਖ਼ਤਰਨਾਕ ਵਿਸਫੋਟਕਾਂ ਦਾ ਮਾਹਰ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਗਾਜ਼ੀ ਅਫਗਾਨਿਸਤਾਨ ਵਿਚ ਅਤੱਵਾਦੀ ਗਤੀਵਿਧੀਆਂ ਨੂੰ ਚਲਾਉਣ ਵਿਚ ਸ਼ਾਮਲ ਰਿਹਾ ਹੈ । ਜਿਥੇ ਉਹ ਜੈਸ਼ ਦੇ ਅਤੱਵਾਦੀਆਂ ਨੂੰ ਸਿਖਲਾਈ ਦਿੰਦਾ ਸੀ। ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 9 ਦਸੰਬਰ ਨੂੰ ਗਾਜ਼ੀ ਅਪਣੇ ਦੋ ਸਾਥੀਆਂ ਨਾਲ ਕਸ਼ਮੀਰ ਵਿਚ ਦਾਖਲ ਹੋਣ ਵਿਚ ਕਾਮਯਾਬ ਹੋ ਗਿਆ ਹੈ ਅਤੇ ਕਸ਼ਮੀਰ ਦੇ ਪੁਲਵਾਮਾ ਤੱਕ ਪਹੁੰਚ ਚੁੱਕਾ ਹੈ। ਉਸ ਦੀ ਪਹਿਲੀ ਜਿੰਮੇਵਾਰੀ ਅਲ ਕਾਇਦਾ ਦੀ ਤਰਜ਼ ਤੇ ਕਸ਼ਮੀਰ ਵਿਚ ਨਵੇਂ ਅਤੱਵਾਦੀ ਭਰਤੀ ਕਰਨ ਦੀ ਹੈ। ਗਾਜ਼ੀ ਅਫਗਾਨਿਸਤਾਨ ਵਿਚ ਅਮਰੀਕਾ ਅਤੇ ਨਾਟੋ ਫੋਰਸ ਵਿਰੁਧ ਲੜਦਾ ਰਿਹਾ ਹੈ। ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਵਿਖੇ ਇਸ ਵੇਲ੍ਹੇ 120 ਤੋਂ ਵੱਧ ਵਿਦੇਸ਼ੀ ਅਤੱਵਾਦੀ ਮੌਜੂਦ ਹਨ, ਜੋ ਕਦੇ ਵੀ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੇ ਹਨ।

Listen Live

Subscription Radio Punjab Today

Our Facebook

Social Counter

  • 10893 posts
  • 0 comments
  • 0 fans

Log In